Signal - ਨਿੱਜੀ ਮਸੈਂਜਰ

ਐਪ-ਅੰਦਰ ਖਰੀਦਾਂ
4.5
26.4 ਲੱਖ ਸਮੀਖਿਆਵਾਂ
10 ਕਰੋੜ+
ਡਾਊਨਲੋਡ
ਸੰਪਾਦਕਾਂ ਦੀ ਪਸੰਦ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Signal ਇੱਕ ਮੈਸੇਜਿੰਗ ਐਪ ਹੈ ਅਤੇ ਇਸਨੂੰ ਪਰਦੇਦਾਰੀ ਦੀ ਨੀਹ 'ਤੇ ਸਿਰਜਿਆ ਗਿਆ ਹੈ। ਇਹ ਐਪ ਮੁਫ਼ਤ ਹੈ ਅਤੇ ਵਰਤਣ ਵਿੱਚ ਬਹੁਤ ਆਸਾਨ ਹੈ, ਅਤੇ ਇਸਦੀ ਮਜ਼ਬੂਤ ਸਿਰੇ-ਤੋਂ-ਸਿਰੇ ਤੱਕ ਇਨਕ੍ਰਿਪਸ਼ਨ ਤੁਹਾਡੀ ਗੱਲਬਾਤ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਦੀ ਹੈ।

• ਮੁਫ਼ਤ ਵਿੱਚ ਟੈਕਸਟ, ਵੌਇਸ ਸੁਨੇਹੇ, ਫ਼ੋਟੋਆਂ, ਵੀਡੀਓ, ਸਟਿੱਕਰ, GIF ਅਤੇ ਹੋਰ ਫ਼ਾਈਲਾਂ ਭੇਜੋ। Signal ਤੁਹਾਡੇ ਫ਼ੋਨ ਦੇ ਡਾਟਾ ਕਨੈਕਸ਼ਨ ਦੀ ਵਰਤੋਂ ਕਰਦਾ ਹੈ ਤਾਂ ਜੋ ਤੁਹਾਨੂੰ SMS ਅਤੇ MMS ਦਾ ਖਰਚਾ ਨਾ ਪਵੇ।

• ਬਿਲਕੁਲ ਸਪਸ਼ਟ ਆਵਾਜ਼ ਵਿੱਚ ਆਪਣੇ ਦੋਸਤਾਂ ਨੂੰ ਐਨਕ੍ਰਿਪਟਡ ਵੌਇਸ ਅਤੇ ਵੀਡੀਓ ਕਾਲਾਂ ਕਰੋ। ਤੁਸੀਂ 40 ਲੋਕਾਂ ਨਾਲ ਗਰੁੱਪ ਕਾਲ ਵੀ ਕਰ ਸਕਦੇ ਹੋ।

• ਗਰੁੱਪ ਚੈਟ ਦੇ ਨਾਲ ਇੱਕ ਵਾਰ ਵਿੱਚ 1,000 ਲੋਕਾਂ ਦੇ ਨਾਲ ਜੁੜੇ ਰਹੋ। ਐਡਮਿਨ ਇਜਾਜ਼ਤ ਸੈਟਿੰਗਾਂ ਦੇ ਨਾਲ ਕੰਟਰੋਲ ਕਰੋ ਕਿ ਗਰੁੱਪ ਵਿੱਚ ਕੌਣ ਪੋਸਟ ਕਰ ਸਕਦਾ ਹੈ ਅਤੇ ਕੌਣ ਗਰੁੱਪ ਦੇ ਮੈਂਬਰਾਂ ਨੂੰ ਪ੍ਰਬੰਧਿਤ ਕਰ ਸਕਦਾ ਹੈ।

• ਟੈਕਸਟ, ਤਸਵੀਰ ਜਾਂ ਵੀਡੀਓ ਸਟੋਰੀਆਂ ਨੂੰ ਸਾਂਝਾ ਕਰੋ ਜੋ 24 ਘੰਟਿਆਂ ਬਾਅਦ ਗਾਇਬ ਹੋ ਜਾਂਦੀਆਂ ਹਨ। ਪਰਦੇਦਾਰੀ ਸੈਟਿੰਗਾਂ ਰਾਹੀਂ ਤੁਸੀਂ ਇਹ ਕੰਟਰੋਲ ਕਰ ਸਕਦੇ ਹੋ ਕਿ ਤੁਹਾਡੀ ਸਟੋਰੀ ਕੌਣ ਦੇਖ ਸਕਦਾ ਹੈ।

• Signal ਤੁਹਾਡੀ ਪਰਦੇਦਾਰੀ ਦੇ ਪ੍ਰਤੀ ਵਚਨਬੱਧ ਹੈ। ਅਸੀਂ ਤੁਹਾਡੇ ਬਾਰੇ ਜਾਂ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ, ਉਸ ਬਾਰੇ ਕੁਝ ਵੀ ਨਹੀਂ ਜਾਣਦੇ ਹਾਂ। ਸਾਡੇ ਓਪਨ ਸੋਰਸ Signal ਪ੍ਰੋਟੋਕੋਲ ਦਾ ਮਤਲਬ ਹੈ ਕਿ ਅਸੀਂ ਤੁਹਾਡੇ ਸੁਨੇਹਿਆਂ ਨੂੰ ਪੜ੍ਹ ਜਾਂ ਤੁਹਾਡੀਆਂ ਕਾਲਾਂ ਨੂੰ ਸੁਣ ਨਹੀਂ ਸਕਦੇ ਹਾਂ। ਨਾ ਹੀ ਕੋਈ ਹੋਰ ਅਜਿਹਾ ਕਰ ਸਕਦਾ ਹੈ। ਅਸੀਂ ਨਾ ਹੀ ਡਾਟਾ ਇਕੱਤਰ ਕਰਦੇ ਹਾਂ, ਨਾ ਹੀ ਤੁਹਾਡੇ ਤੋਂ ਕੁਝ ਲੁਕਾਉਂਦੇ ਹਾਂ, ਨਾ ਹੀ ਤੁਹਾਡੀ ਪਰਦੇਦਾਰੀ ਨਾਲ ਕੋਈ ਸਮਝੌਤਾ ਕਰਦੇ ਹਾਂ।

• Signal ਸੁਤੰਤਰ ਅਤੇ ਗੈਰ-ਲਾਭਕਾਰੀ ਸੰਗਠਨ ਹੈ; ਇਹ ਇੱਕ ਵੱਖਰੀ ਕਿਸਮ ਦਾ ਸੰਗਠਨ ਹੈ ਜੋ ਇੱਕ ਵੱਖਰੀ ਕਿਸਮ ਦੀ ਤਕਨਾਲੋਜੀ ਦਾ ਇਸਤੇਮਾਲ ਕਰਦਾ ਹੈ। ਇੱਕ 501c3 ਗੈਰ-ਲਾਭਕਾਰੀ ਸੰਗਠਨ ਵਜੋਂ ਅ��ੀਂ ਇਸ਼ਤਿਹਾਰ ਦੇਣ ਵਾਲਿਆਂ ਜਾਂ ਨਿਵੇਸ਼ਕਾਂ ਦੇ ਦਮ 'ਤੇ ਨਹੀਂ ਬਲਕਿ ਤੁਹਾਡੇ ਦਾਨ ਦੇ ਸਹਿਯੋਗ ਨਾਲ Signal ਨੂੰ ਚਲਾਉਂਦੇ ਹਾਂ।

• ਸਹਾਇਤਾ, ਸਵਾਲਾਂ, ਜਾਂ ਵਧੇਰੀ ਜਾਣਕਾਰੀ ਦੇ ਲਈ, ਕਿਰਪਾ ਇੱਥੇ ਜਾਓ: https://support.signal.org/

ਸਾਡਾ ਸੋਰਸ ਕੋਡ ਚੈੱਕ ਕਰਨ ਲਈ, ਇੱਥੇ ਜਾਓ: https://github.com/signalapp

ਸਾਨੂੰ Twitter @signalapp ਅਤੇ Instagram @signal_app 'ਤੇ ਫਾਲੋ ਕਰੋ।
ਅੱਪਡੇਟ ਕਰਨ ਦੀ ਤਾਰੀਖ
18 ਫ਼ਰ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.5
26.1 ਲੱਖ ਸਮੀਖਿਆਵਾਂ
Sukhjeet Kaur
4 ਮਾਰਚ 2024
ਬਹੁਤ ਵਧੀਆ ਐਪ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Amarbir Singh Dhillon
26 ਅਪ੍ਰੈਲ 2022
This is very good app
4 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Singh Harpal
10 ਨਵੰਬਰ 2021
Very very nice
3 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ


★ Now when you link your primary Signal device to a new Desktop, you can bring your chat history and your last 45 days of media with you. The transfer process is end-to-end encrypted, and completely optional. When it comes to making the choice about whether or not to leave the past behind, you're left to your own devices.